top of page

ਇਲਾਜ ਕਲਿਨਿਕ ਬਾਰੇ ਜਾਣਕਾਰੀ

ਇਲਾਜ ਕਲਿਨਿਕ (ਚਕਿਤਸ਼ਾਲਾ) ਦੀ ਹੋਂਦ, ਕੈਲੀਫੋਰਨੀਆ ਦੇ ਸੈਕਰਾਮੈਂਟੋ ਇਲਾਕੇ ਵਿਚ ਵਸ ਰਹੇ ਪੰਜਾਬੀ ਬੋਲਣ ਵਾਲੇ ਪਰਵਾਸੀ ਪਰਿਵਾਰਾਂ ਦੀ ਲੋੜ ਨੂੰ ਮੁੱਖ ਰਖ ਕੇ ਕੀਤੀ ਗਈ ਹੈ। ਪੰਜਾਬ ਤੋਂ ਆਏ ਪਰਿਵਾਰਾਂ ਦੇ ਵਿਲੱਖਣ ਸਭਿਆਚਾਰ ਅਤੇ ਸਿਹਤ ਬਾਰੇ ਦ੍ਰਿਸ਼ਟੀਕੋਣ ਹੋਣ ਕਰਕੇ ਇਸ ਕਲਿਨਿਕ ਦੀ ਐਹਮੀਅਤ ਹੋਰ ਵੀ ਵੱਧ ਹੈ। ਮਰੀਜ਼ਾਂ ਦੀਆਂ ਲੋੜਾਂ ਦੇ ਨਾਲ ਨਾਲ ਇਲਾਜ ਕਲਿਨਿਕ ਉਨ੍ਹਾਂ ਨੌਜਵਾਨ ਸੇਵਾਦਾਰਾਂ ਲਈ ਸਿੱਖਿਆਦਾਇਕ ਮਹੌਲ ਵੀ ਪ੍ਰਦਾਨ ਕਰਦਾ ਹੈ ਤਾਂ ਕਿ ਉਹ ਸਿਹਤ ਨਾਲ ਸੰਬੰਧਿਤ, ਡਾਕਟਰੀ, ਫਾਰਮੇਸੀ, ਨਰਸਿੰਗ ਵਰਗੇ ਕਿਤਿਆਂ ਨੂੰ ਅਪਨਾਉਣ ਲਈ ਪ੍ਰੇਰਿਤ ਹੋ ਸਕਣ।

ਹਾਲ ਦੀ ਘੜੀ, ਇਲਾਜ ਕਲਿਨਿਕ ਮਹੀਨੇ ਦੇ ਆਖਰੀ ਸਨਿੱਚਰਵਾਰ ਨੂੰ, ਸ਼ਾਮ 6 ਤੋਂ 9 ਵਜੇ ਤੱਕ ਖੁਲ੍ਹਦਾ ਹੈ। ਇਸ ਕਲਿਨਿਕ ਵਿੱਚ ਦਿਖਾਉਣ ਲਈ ਕਿਸੇ ਕਿਸਮ ਦੀ ਫੀਸ ਯਾ ਸਿਹਤ ਬੀਮਾ (ਹੈਲਥ ਇਨਸੁਰੈਸ) ਦੀ ਲੋੜ ਨਹੀਂ ਹੈ। ਇਲਾਜ ਕਲਿਨਿਕ ਦਾ ਨਿਸ਼ਾਨਾ ਪੰਜਾਬ ਤੋਂ ਆਏ ਲੋੜਵੰਦ ਸੱਜਣਾ ਲਈ ਸੁਚੱਜੇ ਮਹੌਲ ਵਿੱਚ ਸਿਹਤ ਸੰਬੰਧੀ ਵਧੀਆ ਸਲਾਹ ਮੁਹਈਆ ਕਰਵਾਉਣਾ ਹੈ।

Elaaj Clinic Info Punjabi_edited.jpg

Clinic Hours

Last Saturday of Each Month 

6:00 pm - 9:00 PM 

SOCIAL MEDIA

  • Instagram
  • YouTube
  • Facebook Social Icon

© 2025 Elaaj Community Healthcare

bottom of page